Community Safety and Well-Being Survey (Punjabi) ਕਮਿਊਨਿਟੀ ਸੁਰੱਖਿਆ ਅਤੇ ਭਲਾਈ ਸਰਵੇਖਣ
ਬ੍ਰੈਂਪਟਨ ਸ਼ਹਿਰ ਇੱਕ ਸਮਰੱਥ, ਜੁੜੀ ਹੋਈ ਅਤੇ ਸੁਰੱਖਿਅਤ ਕਮਿਊਨਿਟੀ ਬਣਾਉਣ ਲਈ ਵਚਨਬੱਧ ਹੈ।
ਤੁਹਾਡੀ ਰਾਇ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਤਾਂ ਜੋ ਅਸੀਂ ਨਿਵਾਸੀਆਂ ਦੇ ਅਨੁਭਵਾਂ, ਚਿੰਤਾਵਾਂ ਅਤੇ ਤਰਜੀਹਾਂ ਨੂੰ ਸਮਝ ਸਕੀਏ।
ਇਹ ਸਰਵੇਖਣ ਕਮਿਊਨਿਟੀ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਤਿਆਰ ਕੀਤਾ ਗਿਆ ਹੈ। ਤੁਹਾਡੇ ਜਵਾਬ ਭਵਿੱਖੀ ਯੋਜਨਾਵਾਂ ਨੂੰ ਰੂਪ ਦੇਣ, ਪ੍ਰੋਗਰਾਮਾਂ ਲਈ ਜਾਣਕਾਰੀ ਪ੍ਰਦਾਨ ਕਰਨ ਅਤੇ ਕਮਿਊਨਿਟੀ ਸੁਰੱਖਿਆ ਐਕਸ਼ਨ ਪਲਾਨ (Community Safety Action Plan) ਦੇ ਅਗਲੇ ਸੰਸਕਰਣ ਨੂੰ ਦਿਸ਼ਾ ਦੇਣ ਵਿੱਚ ਮਦਦ ਕਰਨਗੇ, ਤਾਂ ਜੋ ਬ੍ਰੈਂਪਟਨ ਸਭ ਲਈ ਸੁਰੱਖਿਅਤ ਅਤੇ ਜੁੜਿਆ ਹੋਇਆ ਸਥਾਨ ਬਣਿਆ ਰਹੇ।
ਇਸ ਸਰਵੇਖਣ ਨੂੰ ਪੂਰਾ ਕਰਨ ਵਿੱਚ 5 ਤੋਂ 10 ਮਿੰਟ ਲੱਗਣਗੇ।
ਤੁਹਾਡੇ ਸੁਝਾਵਾਂ ਲਈ ਧੰਨਵਾਦ। ਤੁਹਾਡੀ ਭਾਗੀਦਾਰੀ ਬਹੁਮੁੱਲੀ ਹੈ ਅਤੇ ਸਾਰੇ ਜਵਾਬ ਗੁਪਤ ਰੱਖੇ ਜਾਣਗੇ।
ਸਰਵੇਖਣ ਦਾ ਇਲੈਕਟ੍ਰੋਨਿਕ ਸੰਸਕਰਣ ਪੂਰਾ ਕਰਨ ਲਈ, ਕਿਰਪਾ ਕਰਕੇ letsconnect.brampton.ca 'ਤੇ ਜਾਓ।
ਗੋਪਨੀਯਤਾ ਬਿਆਨ
ਨਿੱਜੀ ਜਾਣਕਾਰੀ ਮਿਊਨਿਸਿਪਲ ਐਕਟ (Municipal Act) ਦੇ ਅਧਿਕਾਰ ਹੇਠ ਇਕੱਠੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਿਰਫ਼ ਤੁਹਾਡੀ ਬੇਨਤੀ ਸਬੰਧੀ ਤੁਹਾਡੇ ਨਾਲ ਸੰਪਰਕ ਕਰਨ ਲਈ ਵਰਤੀ ਜਾਵੇਗੀ। ਇਸ ਇਕੱਠੀ ਕੀਤੀ ਜਾਣਕਾਰੀ ਬਾਰੇ ਕਿਸੇ ਵੀ ਪ੍ਰਸ਼ਨ ਲਈ ਤੁਸੀਂ ਸਰਵਿਸ ਬ੍ਰੈਂਪਟਨ (Service Brampton) ਨਾਲ 311 (ਬ੍ਰੈਂਪਟਨ ਸ਼ਹਿਰ ਦੀ ਸੀਮਾ ਅੰਦਰ) ਜਾਂ 905-874-2000 (ਸ਼ਹਿਰ ਦੀ ਸੀਮਾ ਤੋਂ ਬਾਹਰ) ‘ਤੇ ਸੰਪਰਕ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸ਼ਹਿਰ ਦਾ ਗੋਪਨੀਯਤਾ ਬਿਆਨ ਵੇਖੋ। ਹੋਰ ਤਤਕਾਲੀ ਚਿੰਤਾਵਾਂ ਜਾਂ ਬੇਨਤੀਆਂ ਲਈ, ਕਿਰਪਾ ਕਰਕੇ www.brampton.ca/311 'ਤੇ ਜਾਓ।
0% answered
